80+ Best Punjabi Shayari on Life 2023

Discover the essence of life through Punjabi Shayari. Explore profound verses, reflections, and wisdom encapsulated in Punjabi poetry, celebrating the journey of life’s joys and challenges. Delve into the beauty and depth of Punjabi Shayari on life, and let its words inspire and resonate with your soul.

Experience the power of Punjabi Shayari as it weaves together emotions and insights on life’s profound journey. Immerse yourself in the rich cultural heritage of Punjab through poetic verses that delve into the depths of existence, illuminating the beauty, struggles, and lessons of life. Punjabi Shayari

Explore the essence of Punjabi Shayari on life and let its timeless wisdom touch your heart and ignite your spirit. Discover a poetic world that celebrates life’s moments, triumphs, and tribulations, inspiring you to embrace every step with grace and resilience.

Punjabi Shayari on Life

ਨਾ ਕਿਸੇ ਨਾਲ ਮੁਕਾਬਲਾ ਏ,
ਨਾ ਕਿਸੇ ਦੀ ਰੀਸ ਆ,
ਜਿਵੇ ਚੱਲੀ ਜਾਂਦੀ ਐ ਜ਼ਿੰਦਗੀ,
ਬਸ ਠੀਕ ਆ !!

Discover the essence of life through Punjabi Shayari. Explore profound verses, reflections, and wisdom encapsulated in Punjabi poetry, celebrating the journey of life's joys and challenges. Delve into the beauty and depth of Punjabi Shayari on life, and let its words inspire and resonate with your soul

ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ,
ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ..!

ਚਮਕ ਦਮਕ ਨਾ ਵੇਖ ਸੱਜਣਾ
ਵੇਖ ਨਾ ਸੁੰਦਰ ਮੁੱਖੜੇ
ਹਰ ਮੁੱਖੜੇ ਦੇ ਅੰਦਰ ਦਿਲ ❤️ ਹੈ
ਹਰ ਦਿਲ ❤️ ਦੇ ਅੰਦਰ ਦੁੱਖੜੇ

ਕਿੰਨਾ ਖੌਫ਼ ਹੁੰਦਾ ਰਾਤ ਦੇ ਹਨੇਰਿਆਂ ਚ’,
ਪੁੱਛ ਉਹਨਾ ਪਰਿੰਦਆਂ 🕊ਨੂੰ
ਜਿਹਨਾ ਦੇ ਘਰ ਨਹੀ ਹੁੰਦੇ

Discover the essence of life through Punjabi Shayari. Explore profound verses, reflections, and wisdom encapsulated in Punjabi poetry, celebrating the journey of life's joys and challenges. Delve into the beauty and depth of Punjabi Shayari on life, and let its words inspire and resonate with your soul

ਵਾਪਿਸ👉🏻 ਆ ਜਾਂਦੀਆ ਨੇ ਓਹੀ ਤਰੀਕਾਂ🗓️,
ਪਰ ਓਹ ਦਿਨ😔 ਵਾਪਿਸ ਨਹੀਂ ਆਉਂਦੇ।✍🏻

ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ🥲,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ😊

ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ,
ਜ਼ੁਬਾਨਾਂ ਵਾਲੇ ਫੱਟ ਨੇ,
ਗੱਲੀਂ ਬਾਤੀਂ ਖੜਨ ਬਥੇਰੇ,
ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ..

ਵਕਤ ⏰ ਵਾਂਗ ਬਣੋ__,,
ਜੋ 🍁 ਕਦਰ ਨਾ ✖ਕਰੇ_,
ਉਸਨੂੰ ਦੁਬਾਰਾ ਨਾ ਮਿਲੋ___,,

Discover the essence of life through Punjabi Shayari. Explore profound verses, reflections, and wisdom encapsulated in Punjabi poetry, celebrating the journey of life's joys and challenges. Delve into the beauty and depth of Punjabi Shayari on life, and let its words inspire and resonate with your soul

ਦੂਰ ਤੱਕ ਦੇਖਦੇ ਦੇਖਦੇ,
ਬਹੁਤ ਕੁੱਝ ਨੇੜੇ ਦੀ ਲੰਘ ਜਾਂਦਾ ਏ..॥

ਸਾਰਿਆਂ ਦੇ ਸਿਰਾਂ ਦੇ ਲਈ ਬਣਦੇ ਤਾਜ ਨੀ
ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ

Punjabi Shayari

ਇਨਸਾਨ ਦੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਨੇ
ਪਰ ਜੇ ਚਰਚਾ ਉਸ ਦੀ ਬੁਰਾਈ ਤੇ ਹੋਵੇ ਤਾਂ ਗੂੰਗੇ ਵੀ ਬੋਲ ਪੈਂਦੇ ਨੇ

ਆਜ਼ਾਦ ਪਰਿੰਦੇ ਆ ਪ੍ਰਧਾਨ, ਜ਼ਿੰਦਗੀ 💪
ਖੁੱਲ ਕੇ ਜਿਉਂਦੇ ਆਂ ਕਿਸੇ ਦਾ ਖੌਫ ਨਹੀਂ ਰੱਖਦੇ

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ
ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ
ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ
ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ

ਅੰਦਰੋ ਤਾਂ ਸਬ ਸੜੇ 🔥 ਪਏ ਨੇ
ਬਾਹਰੋ ਰੱਖਦੇ ਨੇ ਸਾਰ ਬੜੀ
ਦੱਸ ਕਿਹਦਾ ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ …

Discover the essence of life through Punjabi Shayari. Explore profound verses, reflections, and wisdom encapsulated in Punjabi poetry, celebrating the journey of life's joys and challenges. Delve into the beauty and depth of Punjabi Shayari on life, and let its words inspire and resonate with your soul
Punjabi Shayari

ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ
ਜ਼ਿੰਮੇਵਾਰੀਆਂ ਕਰਕੇ ਭੱਜੇ ਫਿਰਦੇ ਆ

ਜਿੰਦਗੀ ਨਾਲੋ ਵੱਧ ਸਾਨੂੰ ਮੋਤ ਪਿਆਰੀ ਏ ।✖️
ਰੱਬਾਂ ਲੋਕਾਂ ਨੂੰ ਬੁਲਾਉਣਾ ਅਪਣੇ ਕੋਲ ।
ਕਦੇ ਸਾਡੀ ਵੀ ਲਾਦੇ ਵਾਰੀ ਏ ਪਰੀਤ ਰਾਮਗੜੀਆਂ

ਕਿਤਾਬ ਮਹਿੰਗੀ ਹੋਵੇ ਜਾਂ ਸਸਤੀ
ਅਲਫਾਜ਼ ਸਮਝਣ ਵਾਲਾ ਦਿਮਾਗ ਚਾਹੀਦਾ,
ਸੂਰਤ ਕਾਲੀ ਹੋਵੇ ਜਾਂ ਫਿਰ ਗੋਰੀ
ਇਨਸਾਨ ਨੂੰ ਸਮਝਣ ਵਾਲਾ ਦਿਲ ਚਾਹੀਦਾ,

ਜ਼ਿੰਦਗੀ ਆ ਸੱਜਣਾ
ਮੌਕੇ ਵੀ ਦਿੰਦੀ ਆ ਧੋਖੇ ਵੀ

ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ,
ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ.

Punjabi Shayari

Punjabi Shayari Lines

ਸਿਰਫ ਅਜਮਾਉਣ ਵਾਲੇ ਹੀ ਨਹੀਂ,
ਸਗੋਂ ਸਬਰ ਵੀ ਬੰਦੇ ਨੂੰ ਖਾ ਜਾਂਦੇ ਨੇ।

ਅਮੀਰ👈🏻 ਤਾਂ ਨਹੀਂ,ਪਰ ਜਮੀਰ 😇ਏਹੋ ਜੇਹਾ,,
ਜਿਸਦੀ ਕੋਈ ਬੋਲੀ🤨 ਨਹੀਂ ਲਗਾ ਸਕਦਾ।

ਮਤਲਬੀ ਤਾਂ ਸਭ ਨੇ 🌸
ਕੋਈ ਜ਼ਿਆਦਾ ਨੇ, ਕੋਈ ਘੱਟ ਨੇ🥀

ਜ਼ਿੰਦਗੀ ਦੇ ਰੁਝੇਵਿਆਂ ਨੂੰ ਨਿਬੇੜਦਾ ਨਿਬੇੜਦਾ,
ਬੰਦਾ ਖੁਦ ਨਿੱਬੜ ਜਾਂਦਾ ਹੈ।

Punjabi Shayari

ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️

ਵਖ਼ਤ ਦੇ ਹਿਸਾਬ ਨਾਲ ਲਿਖਿਆ,
ਦਿਲ ਦਾ ਹਰ ਸਵਾਲ ਲਿਖਿਆ,
ਮੈਂ ਤਾਂ ਬਸ ਆਪਣੇ ਹਲ ਲਿਖਿਆ,
ਸਾਰੇ ਕਹਿੰਦੇ ਬਾ-ਕਮਾਲ ਲਿਖਿਆ 

ਵੱਧ ਸੋਚਣ ਨਾਲ ਕੁਝ ਮਿਲਣਾ ਨਹੀਂ
ਤੇ ਘੱਟ ਸੋਚਣ ਨਾਲ ਕੁਝ ਥੁੜਨਾਂ ਨਹੀਂ
ਬੇਪਰਵਾਹ ਹੋ ਕੇ ਜੀਵਾਂਗੇ ਜਿੰਦੜੀਏ ਤੈਨੂੰ
ਜੇ ਇੱਕ ਵਾਰੀ ਤੁਰ ਗਏ ਫੇਰ ਮੁੜਣਾਂ ਨਹੀਂ

ਇਹ ਜੋ ਮਨ ਆਂ ਨਾ
ਇਹ ਪਿਆਰ ਕਰਨ ਵਾਲਿਆ
ਨਾਲੋ
ਦੁੱਖ ਸੁਣਨ ਵਾਲਿਆ ਵੱਲ ਜਿਆਦਾ ਮੁੜਦਾ ਐ ✍️

Punjabi Shayari

ਅਸੀਂ ਆਮ ਜਿਹੇ ਘਰਾਂ ਦੇ ਜਾਏ ਆ
ਸਾਨੂੰ ਹਰ ਇਕ ਚੀਜ਼ ਲਈ ਸਬਰ ਤੇ ਇੰਤਜ਼ਾਰ ਕਰਨਾ ਪੈਂਦਾ

ਵਕਤ ਨਾਲ ਬਹੁਤੀ ਬਣਦੀ ਨੀ ਮੇਰੀ
ਬਹੁਤ ਖਾਸ ਸਖਸ਼ ਖੌਹੇ ਨੇ ਇਹਨੇ ਮੇਰੇ ਤੌਂ ..!

ਇਕ ਘਟੀਆ ਇਨਸਾਨ ਵਲੋਂ ਕਿਤਾ ਗਿਆ
ਟਾਈਮ ਪਾਸ 🙆‍♂
ਦੁੱਜੇ ਇਨਸਾਨ ਦੇ ਹਾਸੇ ਖੋਹ ਲੈਂਦਾ 🙂

ਜਦੋਂ ਸਮਾਂ ਆਪਣਾ ਨਹੀਂ ਹੁੰਦਾ
ਤਾਂ ਲੋਕੀ ਦੇਖ ਕੇ ਮੁੜ ਜਾਂਦੇ ਨੇ

Punjabi Shayari

Best Punjabi Shayari in Punjabi Language

ਪਾਣੀ ਵਰਗੀ ਜਿੰਦਗੀ ਰੱਖਣਾ,
ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਤੁਰ ਪਏ ਦਰਿਆ।

ਕਿਸੇ ਦੀ ਐਸ਼ ਅਰਾਮ ”ਚ
ਕਿਸੇ ਦੀ ਕਮਾਉਂਦੀਆਂ ਲੰਘ ਜਾਂਦੀ ਏ,
ਕਿਸੇ ਦੀ ਸਾਰੀ ਜ਼ਿੰਦਗੀ ਖਾਂਦਿਆਂ ਤੇ
ਕਿਸੇ ਦੀ ਖਵਾਉਂਦੀਆ ਲੰਘ ਜਾਂਦੀ ਏ।

ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..

ਕੁਝ ਤਾਂ ਕਰ ਅਜ਼ੀਜ਼ ਸਾਨੂੰ ਜੀਣ ਦਾ ਸਬੱਬ ਮਿਲੇ,
ਤੂ ਮਿਲੇ ਬਸ ਤੂੰ ਮਿਲੇ ਤੂੰ ਹੀ ਮਿਲੇ ਫਿਰ ਰੱਬ ਮਿਲੇ🙈

ਜਿਉਂਦੇ ਨੂੰ ਸੁੱਟਣ ਚ ਤੇ ਮੋਏ ਨੂੰ ਚੁੱਕਣ ਚ
ਲੋਕਾਂ ਦੀ ਏਕਤਾ ਦੇਖਣ ਵਾਲੀ ਹੁੰਦੀ ਆ

ਮਿੱਟੀ ਦਾ ਜਿਸਮ ਲੈ ਕ ਪਾਣੀ ਦੇ ਘਰ ਵਿੱਚ ਹਾਂ ,,
ਮੰਜ਼ਿਲ ਹੈ ਮੌਤ ਮੇਰੀ, ਹਰ ਪਲ ਸਫਰ ਵਿੱਚ ਹਾਂ,,
ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੈਂਨੂੰ,,
ਪਰ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾਂ……

ਵਾਂਗ ਫਕੀਰਾਂ ਲੰਘ ਜਾਂਦੇ ਕਦੇ ਦਿਲ ਤੇ ਲੈ ਜਾਂਦੇ
ਹਰ ਗੱਲ ਅੰਦਰ ਦੱਬ ਜਾਂਦੇ ਕਦੇ ਸਭ ਕੁੱਝ ਕਹਿ ਜਾਂਦੇ
ਟੁੱਟਦੇ ਫੁੱਲ ਨੂੰ ਦੇਖ ਕੇ ਵੀ ਬੜੇ ਭਾਵੁਕ ਹੁੰਦੇ ਨੇ
ਇਹ ਕਲਮਾਂ ਵਾਲੇ ਸੱਜਣਾ ਦਿਲ ਦੇ ਨਾਜ਼ੁਕ ਹੁੰਦੇ ਨੇ…!

ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਇੱਕਲੇ ਵੀ ਮੇਲਾ ਹੈ,
ਨਾ ਸਮਝ ਆਵੇ ਤਾਂ ਬੰਦਾ ਮੇਲ਼ੇ ਵਿੱਚ ਵੀ ਇਕੱਲਾ ਹੈ।

ਚੰਗੇ ਦਿਨ ਖੁਦ ਚੱਲ ਕੇ ਕੋਲ ਨਹੀਂ ਆਂਉਦੇ,
ਸਾਨੂੰ ਹੀ ਉਨ੍ਹਾਂ ਤੱਕ ਜਾਣਾ ਪੈਂਦਾ।

ਮਿਹਨਤ ਦੀ ਭੱਠੀ ਵਿੱਚ ਖੁੱਦ ਨੂੰ ਤਪਾਉਣਾ ਪੈਂਦਾ,
ਬੰਦੇ ਦਾ ਵਕਤ ਆਉਂਦਾ ਨਹੀ ,ਲਿਆਉਣਾ ਪੈਂਦਾ।

ਦੁਹਰੇ ਤੀਹਰੇ ਕਿਰਦਾਰ ਹੋਏ ਪਏ ਨੇ
ਲੋਕ ਸਮਝ ਤੋਂ ਬਾਹਰ ਹੋਏ ਪਏ ਨੇ😑❣️

ਮਜਬੂਰੀ ਅਤੇ ਜ਼ਿਮੇਂਦਾਰੀ ਬਹੁਤ ਕੁਝ ਕਰਵਾ ਦੇਂਦੀ
ਪਰ ਹੋਂਸਲਾ ਤੇ ਜਜ਼ਬਾ ਮਜ਼ਬੂਤ ਰੱਖਿਓ ||
ਸੁਣਿਆ ਦੁੱਖਾਂ ਦਾ ਬੋਝ ਮਿਹਨਤ ਅੱਗੇ ਹਾਰ ਜਾਂਦੈਂ
ਬੱਸ ਚਿਹਰੇ ਤੇ ਹਾਸੇ ਸਦਾ ਲਾਜਵਾਬ ਰੱਖਿਓ ||

ਇੱਕ ਦਿਨ ਜ਼ਰੂਰ ਆਸਾਨ ਕਰੇਗਾ
ਮੇਰੀਆਂ ਹਰ ਮੁਸ਼ਕਿਲਾਂ
ਯਾਰ ਉਹ ਮੇਰਾ ਵੀ ਤੇ ਖ਼ੁਦਾ ਹੈ

ਲੱਗਦਾ ਆਪਣਾਪਨ ਦਿਖਾਉਣਾ ਹੀ ਕਸੂਰ ਹੋ ਗਿਆ 🤗
ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਹੀ ਦਸਤੂਰ ਹੋ ਗਿਆ 🤔
ਐਸੀ ਵੀ ਕੀ ਆਫ਼ਤ ਕਿ
ਬੰਦਾ, ਬੰਦੇ ਦਾ ਫ਼ਾਇਦਾ ਚੁੱਕਣ ਲਈ ਮਜਬੂਰ ਹੋ ਗਿਆ,,

♥ ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜੰਗਮਗਾਦੀ ਹੈ,
ਨਾ ਘਬਰਾੳ ਯਾਰੋ
ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ..!

ਮੈਂ ਦੀਵਾ ਹਾਂ ਮੇਰਾ ਵੈਰ ਤਾਂ ਹਨੇਰੇ ਨਾਲ ਹੈ
ਹਵਾਵਾਂ ਤਾਂ ਜਾਣਕੇ
ਮੈਨੂੰ ਬੁਝਾਉਣ ਦਾ ਯਤਨ ਕਰਦੀਆਂ ਹਨ

ਕਦੇ ਟੁੱਟੇ ਖਿਡੌਣਿਆਂ ਦਾ ਗਮ ਸ਼ਰੇਆਮ ਮਨਾਉਂਦੇ ਸੀ,
ਹੁਣ ਟੁੱਟੇ ਖ਼ਵਾਬਾਂ ਤੇ ਵੀ ਚੁੱਪ ਰਹਿੰਦੇ ਹਾਂ।

ਆਤਮਾ ਤਾਂ ਹਮੇਸ਼ਾ ਜਾਣਦੀ ਹੈ ਕਿ ਸਹੀ
ਕੀ ਹੈ,
ਚੁਣੌਤੀ ਤਾ ਮਨ ਨੂੰ ਸਮਝਾਉਣ ਦੀ ਹੁੰਦੀ ਹੈ।

❣️ਮੈਂ ਅਕਸਰ 👈ਹਾਸੇ ਲੱਭਦਾ ..!
🌹ਦੁੱਖ ਤਾਂ ਆਪੇ 👉ਮੈਨੂੰ ਲੱਭ ਲੈਂਦੇ ਆ

ਕੁਦਰਤ ਵਰਗਾ ਹੋ ਜਾਣਾ, ਕਈ ਵਾਰ
ਮੈਂ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਚਾਹੁੰਦਾ❤️

ਜ਼ਿੰਦਗੀ ਵੀ ਇੱਕ ਕਿਤਾਬ ਹੀ ਆ ਪਰ ਇਹ ਗੱਲਾਂ ਨੂੰ
ਕਿਤਾਬ ਵਾਂਗ ਖੋਲ ਕੇ ਨਹੀਂ ਦੱਸਦੀ , ਇਹ ਸਿਰਫ਼ ਇਸ਼ਾਰਾ ਕਰਦੀ ਹੈ
ਸਮਝਣਾ ਤੁਸੀਂ ਖ਼ੁਦ ਹੁੰਦਾ🤗

ਜਿੰਦੇ ਜੀ ਬੰਦੇ ਦੀ ਕਦਰ ਕਰੋ ।
ਮਰਨ ਤੋ ਬਾਅਦ ਫੋਟੇ ਉੱਤੇ ਫੁੱਲ ਚੜਾਉਣ
ਦਾ ਕੋਈ ਫਾਇਦਾ ਨੀ । ਪਰੀਤ ਰਾਮਗੜੀਆਂ ✍️❤️

ਪੈਂਦੀਆਂ ਮੁਸੀਬਤਾਂ ਨੂੰ ਜੁਆਬ ਦਿੰਦੇ ਆਏ ਆਂ,
ਚਿਹਰੇ ਉੱਤੇ ਰੱਖ ਹਾਸੇ ਗ਼ਮਾਂ ਨੂੰ ਹਿਸਾਬ ਦਿੰਦੇ ਆਏ ਆਂ..

ਰਿਸ਼ਤਿਆਂ ਦੀ ਵੀ ਇੱਕ ਆਪਣੀ ਉਮਰ ਹੁੰਦੀ ਏ
ਕੁਝ ਰਿਸ਼ਤੇ ਮਰਨ ਤੱਕ ਚਲਦੇ ਨੇ ਤੇ ਕੁਝ ਜਿਉਂਦਿਆਂ ਜੀ ਮਰ ਜਾਂਦੇ ਨੇ🙏

ਲੋੜ ਪੈ੍ਣ ਤੇ ਸਭ ਦੀ ਪਰਖ ਹੋ ਗਿਆ ਚਲ ਰਹਿਣ ਦੇ ਦੀਪ ਹੁਣ ਇੰਨਾ ਦੀ ਏ ਲੋੜ ਨਹੀ ਆ

ਰੱਬਾ ਮਜ਼ਾਕ ਇੱਕ ਦੋ ਦਿਨ ਚੰਗਾ ਲੱਗਦਾ
ਤੂੰ ਤੇ ਸਾਰੀ ਜ਼ਿੰਦਗੀ ਹੀ ਮਜ਼ਾਕ ਬਣਾ ਦਿੱਤੀ

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯

ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ,
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ..!!

ਯਾਰੀ ਹੈ ਜਾਂ ਰਿਸ਼ਤੇਦਾਰੀ ਬਸ ਇੰਨਾ ਯਾਦ ਰੱਖਣਾ
ਇਸ ਜਨਮ ਤੋਂ ਬਾਅਦ, ਆਪਾਂ ਕਦੇ ਨਹੀਂ ਮਿਲਣਾ 🙏🏻

ਕੀ ਖੋਇਆ ਕੀ ਪਾਇਆ ਬਹੁਤਾ ਸਾਬ ਨਾ ਲਾਇਆ ਏ
ਲੋਕੀ ਕਹਿੰਦੇ ਗੱਲਾਂ ਵਧੀਆ ਕਰਦਾਂ
ਮੈਂ ਕਿਹਾ ਯਾਰੋ….
ਅਸੀਂ ਕਿਤਾਬਾਂ ਤੋਂ ਨੀ ਸਿੱਖਿਆ
ਸਾਨੂੰ ਜਿੰਦਗੀ ਨੇ ਪੜਾਇਆ ਏ।

ਪਤਾ ਨਹੀਂ ਕਿੰਨੀਆਂ ਕੇ ਅਣਕਹੀਆ ਗੱਲਾਂ 🤐
ਨਾਲ ਲੈਕੇ ਜਾਵਾਂਗੇ …
ਝੂਠ ਕਹਿੰਦੇ ਨੇ ਲੋਕ ਕਿ ਖਾਲੀ ਹੱਥ ਆਏ ਸੀ,
ਖਾਲੀ ਹੱਥ ਜਾਵਾਂਗੇ …..💯💯

ਜਿਹੜੀਆਂ ਗੱਲਾਂ ਤੁਸੀ ਆਪਣੇ ਅੰਦਰ ਲਕੌ ਲੈਂਦੇ ਹੋ.
ਓਹੀ ਗੱਲਾਂ ਫੇਰ ਤੁਹਾਡੇ ਹਾਸੇ ਖਾ ਜਾਂਦੀਆਂ ਨੇ

ਨਾ ਆਮ ਨਾ ਖਾਸ ਹਾਂ ਮੈਂ
ਇੱਕ ਅਣਬੁੱਝੀ ਪਿਆਸ ਹਾਂ ਮੈਂ
ਮੈੰ ਕਿਸੇ ਟੁੱਟੇ ਦਿੱਲ ਦੀ ਧੜਕਣ ਹਾਂ
ਕਿਸੇ ਦੀਵੇ ਬੁੱਝਦੇ ਦੀ ਆਸ ਹਾਂ ਮੈੰ
ਮੈੰ ਅੱਖੀਓਂ ਡਿਗਦੇ ਅਥਰੂ ਵਰਗਾ
ਕੋਈ ਅਣਕਿਹਾ ਇਹਸਾਸ ਹਾਂ ਮੈਂ

ਊਂਚੀ ਇਮਾਰਤੋਂ ਸੇ ,ਮਕਾਂ ਮੇਰਾ ਘਿਰ ਗਯਾ
ਕੁਛ ਲੋਗ ਮੇਰੇ ਹਿੱਸੇ ਕਾ ,ਸੂਰਜ ਭੀ ਖਾ ਗਏ

ਜੇ ਕੁਝ ਮੰਗਿਆ ਵੀ ਨਾ ਮਿਲੇ
ਤਾਂ ਓਹ ਚੀਜ਼ ਤੇਰੇ ਲਈ ਚੰਗੀ ਨਹੀਂ ਹੋਵੇਗੀ

Share this post:

Leave a Comment